ਨਸ਼ਿਆਂ ਦੇ ਸਮਗਲਰਾਂ ਦੇ ਆਪ ਆਗੂ ਨੇ ਕੀਤੇ ਨਾਮ ਜਨਤਕ
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਨਵਾਂਸ਼ਹਿਰ ਵਿਖੇ ਜ਼ਿਲ੍ਹਾ ਨਗਰ ਸੁਧਾਰ ਟਰੱਸਟ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜ਼ਿਲ੍ਹੇ ‘ਚ ਨਸ਼ੇ ਦਾ ਕਾਰੋਬਾਰ ਨਹੀਂ ਰੁਕ ਰਿਹਾ। ਉਹਨਾਂ ਨੇ ਕਿ ਵੱਡੇ ਮਗਰਮੱਛ ਬੇਖੌਫ ਹੋ ਕੇ ਨਸ਼ਾ ਵੇਚਣ ਦਾ ਕਾਰੋਬਾਰ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਕਸਬਾ ਔੜ ਤੇ ਗੁੜਾਪੜ ‘ਚ ਨਸ਼ਿਆਂ ਦਾ ਹਬ ਬਣਿਆ ਹੋਇਆ ਹੈ ਜਿੱਥੇ ਤਿੰਨ ਪਰਿਵਾਰ ਬੇਖੌਫ ਹੋ ਕੇ ਨਸ਼ਾ ਵੇਚ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜੈਲੀ, ਸੋਖੀ ਤੇ ਦੇਬ ਦੇ ਪਰਿਵਾਰ ਨਸ਼ੇ ਦੀ ਵਿਕਰੀ ਕਰ ਰਹੇ ਹਨ। ਜਿਨ੍ਹਾਂ ਨੇ ਨਸ਼ਾ ਦਾ ਕਾਰੋਬਾਰ ਕਰਕੇ ਵੱਡੇ ਵੱਡੇ ਮਹਿਲਾਂ ਦੀ ਤਰ੍ਹਾਂ ਆਪਣੇ ਘਰ ਬਣਾਏ ਹੋਏ ਹਨ ਅਤੇ 20 ਦੇ ਕਰੀਬ ਲਗਜ਼ਰੀ ਗੱਡੀਆਂ ਹਨ। ਉਹਨਾਂ ਨੇ ਕਿ ਉਹਨਾਂ ਵੱਲੋਂ ਪਹਿਲਾਂ ਮੁਲਾਜ਼ਮਾਂ ਦੀ
ਵੀ ਕੁੱਟਮਾਰ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਨ੍ਹਾਂ ਨੂੰ ਹੱਥ ਪਾਉਣ ‘ਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ। ਉਹਨਾਂ ਆਖਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਉਪਰੰਤ ਇੱਥੇ ਇਨ੍ਹਾਂ ਸਮਗਲਰਾਂ ਦਾ ਜ਼ਿਕਰ ਵੀ ਹੋਇਆ ਪਰ ਕਾਫੀ ਦਿਨ ਬੀਤ ਜਾਣ ‘ਤੇ ਅਜੇ ਤੱਕ ਉਹਨਾਂ ਤੱਕ ਕੋਈ ਪਹੁੰਚ ਨਹੀਂ ਹੋਈ। ਉਹਨਾਂ ਆਖਿਆ ਕਿ ਇਹ ਪੁਲਿਸ ਪ੍ਰਸ਼ਾਸਨ ਨੂੰ 8 ਅਤੇ ਲੋਕਾਂ ਨੂੰ ਅਜਿਹੀਆਂ ਧਮਕੀਆਂ ਦਿੰਦੇ ਹਨ ਕਿ ਸਾਡੇ ਕੋਲ ਪੰਜ-ਪੰਜ ਲੱਖ ਵਾਲੇ ਵਕੀਲ ਹਨ ਕਿ ਤੁਸੀਂ ਸਾਨੂੰ ਕੁਝ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਅਜਿਹੇ ਨਸ਼ਿਆਂ ਦੇ ਸਮਗਲਰਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੀ ਸਾਡੀ ਨੌਜਵਾਨ ਪੀੜ੍ਹੀ ਬਚ ਸਕਦੀ ਹੈ।