ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )
ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਵਿਧਾਨ ਸਭਾ ਹਲਕਾ ਬਲਾਚੌਰ ਵੱਲੋ ਜਿਲ੍ਹਾਂ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਦੀ ਅਗਵਾਈ ਹੇਠ ਕੰਗਣਾ ਪੁਲ ਬਲਾਚੌਰ ਵਿੱਖੇ ਵਿਸ਼ਾਲ ਇਕੱਠ ਕੀਤਾ ਗਿਆ।ਪੰਜਾਬ ਦੀ ਆਪ ਦਾ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਭਾਜਪਾ ਵੱਲੋਂ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਉਜਾਗਰ ਕਰਨ ਲਈ ਅਤੇ ਪੰਜਾਬ ਦੇ ਹਰ ਵਰਗ ਦੀ ਤ੍ਰਾਸਦਿਕ ਹਾਲਤ ਲਈ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਦੇ ਵਿਰੋਧ ਵਿਚ ਕਾਲੀਆਂ ਪੱਟੀਆਂ ਬੰਨ ਕੇ ਅਤੇ ਹੱਥਾਂ ਵਿਚ ਤਖ਼ਤੀਆਂ ਲੈਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਤਿੰਨ ਸਾਲ ਦੀਆਂ ਨਾਕਾਮੀਆਂ ਦੱਸਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਹਰੇਕ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ ।ਇਸ ਮੌਕੇ ਨਰਿੰਦਰ ਨਾਥ ਸੂਦਨ, ਪ੍ਰਧਾਨ ਨੰਦ ਕਿਸ਼ੋਰ ਸ਼ਰਮਾ, ਸ਼ਿਵ ਕੁਮਾਰ ਸ਼ਰਮਾ ਪਨਿਆਲੀ , ਸੰਜੀਵ ਗੌਤਮ , ਅਮਨ ਕੁਮਾਰ ਐਡਵੋਕੇਟ, ਦਿਨੇਸ਼ ਕੁਮਾਰ ਸ਼ਰਮਾ ਐਡਵੋਕੇਟ, ਸੋਨੂ ਭਾਟੀਆ ਆਦੋਆਣਾ , ਵਰਿੰਦਰ ਸੈਣੀ, ਭੁਪਿੰਦਰ ਸਿੰਘ, ਅਜੇ ਕਟਾਰੀਆ, ਸੁਰਿੰਦਰ ਵਰਮਾ, ਵਿਜੇ ਟਕਾਰਲਾ , ਕੁਲਤਾਰ ਸਿੰਘ ਫਤਿਹਪੁਰ, ਰਵੀ ਕੁਮਾਰ, ਰਾਜਿੰਦਰ ਖਟਾਣਾ , ਰਾਣਾ ਬਲਜਿੰਦਰ ਸਿੰਘ,ਮਨੋਹਰ ਅਨੰਦ, ਗੌਰਵ ਵੈਦ , ਕਮਲ ਸ਼ਰਮਾ ਰੈਲਮਾਜਰਾ , ਸੁਮੀਤ ਮੇਹਰਾ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।