ਪੰਜਾਬ ਪੁਲਿਸ ਨੇ ਨਸ਼ਿਆਂ ਦੇ ਕਾਰੋਬਾਰ ਖਿਲਾਫ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ‘ਚ ਅੰਮ੍ਰਿਤਸਰ ਦੇ ਪੇਂਡੂ ਖੇਤਰ ਤੋਂ ਦੋ ਹਵਾਲਾ ਓਪਰੇਟਰ ਗ੍ਰਿਫਤਾਰ ਕੀਤੇ ਗਏ ਹਨ। ਇਹ ਦੋਸ਼ੀ, ਸੁਖਜੀਤ ਸਿੰਘ ਅਤੇ ਰਣਬੀਰ ਸਿੰਘ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰਕਾਨੂੰਨੀ ਵਿੱਤੀ ਲੈਣ-ਦੇਣ ‘ਚ ਗ੍ਰਿਫਤਾਰ ਕੀਤੇ ਗਏ ਹਨ। ਇਹ ਗ੍ਰਿਫਤਾਰੀ ਵਿਚ ਹਵਾਲਾ ਦਾ ਉਸ ਸਮੇਂ ਪਰਦਾਫਾਸ ਹੋਇਆ ਜਦੋਂ ਥਾਣਾ ਘਰੀਂਡਾ ਵੱਲੋਂ 561 ਗ੍ਰਾਮ ਹੈਰੋਇਨ ਦੀ ਬਰਾਮਦਗੀ ਦੀ ਜਾਂਚ ਚੱਲ ਰਹੀ ਸੀ, ਜਿਸ ਦੌਰਾਨ ਇਹਨਾਂ ਆਰੋਪੀਆਂ ਦੇ ਹਵਾਲਾ ਨੈਟਵਰਕ ਨਾਲ ਸਬੰਧਿਤ ਹੋਣ ਦਾ ਖੁਲਾਸਾ ਹੋਇਆ। ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਸਰ ਅਤੇ ਇਸ ਦੇ ਆਲੇ-ਦੁਆਲੇ ਇਲਾਕਿਆਂ ‘ਚ ਨਸ਼ਿਆਂ ਦੀ ਤਸਕਰੀ ਲਈ ਹਵਾਲੇ ਰਾਹੀਂ ਧਨ ਦੀ ਲੈਣ-ਦੇਣ ਹੋ ਰਹੀ ਹੈ। ਇਸ ਦਾ ਪੱਕਾ ਸਬੂਤ ਮਿਲਿਆ ਜਦੋਂ ਪੁਲਿਸ ਨੇ 561 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਾਂਚ ਦੌਰਾਨ ਨਿਕਲ ਕੇ ਆਇਆ ਕਿ ਸੁਖਜੀਤ ਸਿੰਘ ਅਤੇ ਰਣਬੀਰ ਸਿੰਘ ਨਸ਼ਾ ਤਸਕਰਾਂ ਨੂੰ ਰਕਮ ਮੁਹੱਈਆ ਕਰ ਰਹੇ ਸਨ ਅਤੇ ਹਵਾਲੇ ਰਾਹੀਂ ਲੈਣ-ਦੇਣ ਨੂੰ ਲੱਕ-ਛਿਪ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਥੇ ਹੀ, ਪੁਲਿਸ ਨੇ ਲੱਖਾਂ ਦੀ ਭਾਰਤੀ ਮੁਦਰਾ ਅਤੇ ਅਮਰੀਕੀ ਡਾਲਰ ਬਰਾਮਦ ਕੀਤੇ। ਦੋਵੇਂ ਆਰੋਪੀਆਂ ਦੀ ਗ੍ਰਿਫ਼ਤਾਰੀ ਮਗਰੋਂ, ਉਨ੍ਹਾਂ ਦੇ ਠਿਕਾਣਿਆਂ ‘ਤੇ ਛਾਪੇ ਮਾਰੇ ਗਏ, ਜਿਥੋਂ ਵੱਡੀ ਮਾਤਰਾ ਵਿਚ ਠੋਸ ਸਬੂਤ ਮਿਲੇ। ਬਰਾਮਦ ਕੀਤੇ ਸਮਾਨ ਵਿਚ 17,60,000 ਰੁਪਏ, 4,000 ਅਮਰੀਕੀ ਡਾਲਰ ਅਤੇ ਇੱਕ ਲੈਪਟੌਪ ਵੀ ਸ਼ਾਮਲ ਹੈ। ਇਸ ਲੈਪਟੌਪ ਵਿਚ ਲੈਣ-ਦੇਣ ਸਮੰਬੰਧੀ ਖਾਸ ਜਾਣਕਾਰੀ ਦਰਜ ਸੀ।