ਬਲਾਚੌਰ 7 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਚੋਣਾਂ ਦਾ ਬਿਗੁਲ ਵੱਜਣ ਉਪਰੰਤ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਮੈਦਾਨ ਵਿੱਚ ਆ ਗਈਆਂ ਹਨ ਅਤੇ ਕਾਂਗਰਸ ਪਾਰਟੀ ਸਭ ਤੋਂ ਅਗਾਂਹ ਵਧਦੀ ਦਿਖਾਈ ਦੇ ਰਹੀ ਹੈ। ਬੀਤੇ ਕੱਲ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਰੱਤੇਵਾਲ ਦੇ ਮੁੱਖ ਦਫਤਰ ਦਾ ਸ਼ਹਿਰ ਬਲਾਚੌਰ ਅਤੇ ਬਲਾਕ ਸੰਮਤੀ ਜੋਨ ਥੋਪੀਆ ਦੇ ਦਫਤਰ ਦਾ ਪਿੰਡ-ਉਧਨਵਾਲ ਵਿਖੇ ਉਧਘਾਟਨ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਵੱਲੋਂ ਕੀਤਾ ਗਿਆ। ਸਾਰੇ ਹੀ ਕਾਂਗਰਸੀ ਵਰਕਰਾਂ ਵਿੱਚ ਆਪਣੇ ਲੀਡਰ ਪ੍ਰਤੀ ਵਿਸ਼ਵਾਸ ਅਤੇ ਜੋਸ਼ ਨਾਲ ਭਰਿਆ ਉਤਸਾਹ ਮਹਿਸੂਸ ਕੀਤਾ ਜਾ ਰਿਹਾ ਸੀ। ਅਜੇ ਮੰਗਪੁਰ ਨੇ ਕਿਹਾ ਕਿ ਸਾਰੇ ਹੀ ਕਾਂਗਰਸੀ ਵਰਕਰ ਇਨ੍ਹਾਂ ਚੋਣਾਂ ਵਿੱਚ ਅਣਥੱਕ ਮਿਹਨਤ ਕਰ ਕਾਂਗਰਸ ਪਾਰਟੀ ਦੀ ਜਿੱਤ ਲਈ ਮਿਹਨਤ ਕਰ ਰਹੇ ਹਨ। ਲੋਕ ਸੱਤਾਧਾਰੀ ਪਾਰਟੀ ਅਤੇ ਬਾਕੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਨੂੰ ਜਿਤਾਉਣ ਦਾ ਮਨ ਬਣਾਈ ਬੈਠੇ ਹਨ। ਅਜੇ ਮੰਗੂਪੁਰ ਨੇ ਕਿਹਾ ਕਿ ਇਸ ਵਾਰ ਘਰਾਂ ਵਿੱਚ ਬੈਠੇ ਲੋਕ ਰਾਜਨੀਤਿਕ ਪਾਰਟੀਆਂ ਨਾਲੋਂ ਵੱਧ ਚੋਣਾ ਦੀ ਉਡੀਕ ਕਰ ਰਹੇ ਹਨ। ਅਜੇ ਮੰਗੂਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਹੀ ਉਮੀਦਵਾਰ ਸੂਝਵਾਨ ਅਤੇ ਸਮਾਜ ਸੇਵੀ ਹਨ ਅਤੇ ਕਾਂਗਰਸ ਪਾਰਟੀ ਇਸ ਵਾਰੀ ਵਧੇਰੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਅਜੇ ਮੰਗਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਧਰਮਪਾਲ ਚੇਅਰਮੈਨ, ਅਮਨਦੀਪ ਕੌਰ ਉਮੀਦਵਾਰ ਪਤਨੀ ਵਿਜੇ ਮੋਹਨ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰੱਤੇਵਾਲ ਜ਼ੋਨ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤ ਰਾਜ ਸੰਗਠਨ, ਅਮਨਦੀਪ ਕੁਮਾਰੀ ਪਤਨੀ ਰਵੀ ਕੁਮਾਰ ਉਮੀਦਵਾਰ ਬਲਾਕ ਸੰਮਤੀ ਥੋਪੀਆ, ਮੋਹਿੰਦਰ ਪਾਲ ਚੇਅਰਮੈਨ, ਨਾਨਕ ਸਿੰਘ ਬਾਂਠ ਉਮੀਦਵਾਰ ਬਲਾਕ ਸੰਮਤੀ ਸੁੱਧਾ ਮਾਜਰਾ, ਪਰਵੀਨ ਚੌਧਰੀ ਉਮੀਦਵਾਰ ਬਲਾਕ ਸੰਮਤੀ ਟਕਾਰਲਾ, ਕੇਵਲ ਲਾਲ ਉਮੀਦਵਾਰ ਬਲਾਕ ਸੰਮਤੀ ਚਣਕੋਆ, ਮਦਨ ਲਾਲ ਉਮੀਦਵਾਰ ਬਲਾਕ ਸੰਮਤੀ ਆਦੋਆਣਾਂ, ਮੋਹਿੰਦਰ ਪਾਲ ਉਮੀਦਵਾਰ ਬਲਾਕ ਸੰਮਤੀ ਭਰਥਲਾ, ਰਾਜੀਵ ਘੋਲਾ ਉਮੀਦਵਾਰ ਬਲਾਕ ਸੰਮਤੀ ਰੱਤੇਵਾਲ, ਕੁਲਦੀਪ ਕੁਮਾਰ ਦੀਪਾ ਪ੍ਰਧਾਨ ਕਿਸਾਨ ਸੈੱਲ, ਪ੍ਰਵੀਨ ਚੌਧਰੀ ਕਾਠਗੜ ਆਦਿ ਸੈਂਕੜੇ ਕਾਂਗਰਸੀ ਵਰਕਰ ਹਾਜਰ ਸਨ।


