ਕਿਹਾ, ਹਰਕ ਸਿੰਘ ਰਾਵਤ ਦੀ ਸਿੱਖਾਂ ਖ਼ਿਲਾਫ਼ ਟਿੱਪਣੀ ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ
ਨਵਾਂਸ਼ਹਿਰ 7 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )ਜੱਥੇਦਾਰ ਸੁਰਜੀਤ ਸਿੰਘ ਦੋਭਾਲੀ ਸਟੇਟ ਡੈਲੀਗੇਟ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਨੇ ਉੱਤਰਾਖੰਡ ਵਿਚ ਇਕ ਜਨਤਕ ਮੀਟਿੰਗ ਵਿਚ ਸਿੱਖ ਭਾਈਚਾਰੇ ਵਿਰੁੱਧ ਬੇਹੱਦ ਇਤਰਾਜ਼ਯੋਗ ਅਤੇ ਅਪਮਾਨਜਨਕ ਟਿੱਪਣੀਆਂ ਕਰਨ ਲਈ ਕਾਂਗਰਸ ਆਗੂ ਹਰਕ ਸਿੰਘ ਰਾਵਤ ਦੀ ਸਖ਼ਤ ਨਿੰਦਾ ਕੀਤੀ ਹੈ। ਜੱਥੇਦਾਰ ਦੋਭਾਲੀ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਰਾਵਤ ਨੇ’ 12 ਵੱਜ ਗਏ’ ਸ਼ਬਦ ਦੁਹਰਾ ਕੇ ਇਕ ਸਿੱਖ
ਵਿਅਕਤੀ ਦਾ ਮਜ਼ਾਕ ਉਡਾਇਆ, ਜੋ ਕਾਂਗਰਸ ਪਾਰਟੀ ਦੀ ਸਿੱਖਾਂ ਨੂੰ ਨੀਵਾਂ ਦਿਖਾਉਣ ਅਤੇ ਉਨ੍ਹਾਂ ‘ਤੇ ਹਮਲਾ ਕਰਨ ਦੀ ਪੁਰਾਣੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਜੱਥੇਦਾਰ ਦੋਭਾਲੀ ਕਿਹਾ ਕਿ ਸਿੱਖਾਂ ਦਾ ਮਜ਼ਾਕ ਉਡਾਉਣਾ ਕਾਂਗਰਸ ਪਾਰਟੀ ਲਈ ਕੋਈ ਨਵੀਂ ਗੱਲ ਨਹੀਂ ਹੈ। ਜੱਥੇਦਾਰ ਦੋਭਾਲੀ ਨੇ ਕਿਹਾ ਕਿ ਰਾਹੁਲ ਗਾਂਧੀ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।


