ਨਵਾਸ਼ਹਿਰ /ਕਾਠਗੜ੍ਹ, 2 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੁੱਧਾ ਮਾਜਰਾ ਵਿਖੇ ਪਿੰਡ ਦੇ ਦਾਨੀ ਤੇ ਪਤਵੰਤੇ ਸੱਜਣ ਸ਼੍ਰੀ ਗੁਰਦਿਆਲ ਸਿੰਘ ਵਲੋਂ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਪਹਿਲੀ ਤੋਂ ਪੰਜਵੀਂ ਜਮਾਤ ਦੇ ਸਾਰੇ ਬੱਚਿਆਂ ਨੂੰ ਜੈਕਟਾਂ ਵੰਡੀਆਂ ਗਈਆਂ ਅਤੇ ਸ. ਗੁਰਦਿਆਲ ਸਿੰਘ ਵਲੋਂ ਪ੍ਰੀ ਪ੍ਰਾਇਮਰੀ ਦੇ ਸਾਰੇ ਬੱਚਿਆਂ ਨੂੰ ਪੂਰੇ ਟਰੈਕ ਸੂਟ ਵੰਡੇ ਗਏ।
ਜਿਕਰਯੋਗ ਹੈ ਕਿ ਸ. ਗੁਰਦਿਆਲ ਸਿੰਘ ਵਲੋਂ ਹਰ ਸਾਲ ਹੀ ਸਕੂਲ ਦੀ ਕਿਸੇ ਨਾ ਕਿਸੇ ਰੂਪ ‘ਚ ਮਦਦ ਕੀਤੀ ਜਾਂਦੀ ਹੈ। ਹੈੱਡ ਟੀਚਰ ਇੰਦਰਜੀਤ ਕੌਰ ਵਲੋਂ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ‘ਤੇ ਅਧਿਆਪਕ ਚੰਦਰ ਦੇਵ , ਸੁਰਭੀ ਸ਼ਾਰਦਾ, ਗੁਰਪਿੰਦਰ ਕੌਰ, ਆਸ਼ਾ ਰਾਣੀ, ਮਿਡ ਡੇ ਮੀਲ ਵਰਕਰ ਰੀਟਾ, ਜਸਵਿੰਦਰ ਕੌਰ ਅਤੇ ਸਕੂਲ ਮੈਨੇਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।
ਕੈਪਸ਼ਨ: ਸੁੱਧਾ ਮਾਜਰਾ ਵਿਖੇ ਬੱਚਿਆਂ ਨੂੰ ਜੈਕਟਾਂ ਤੇ ਟਰੈਕ ਸੂਟ ਵੰਡਣ ਮੌਕੇ ਦਾਨੀ ਸੱਜਣਾਂ ਦੇ ਨਾਲ ਸਕੂਲ ਅਧਿਆਪਕ।


