ਨਵਾਂਸ਼ਹਿਰ 1 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਹਲਕੇ ਅਧੀਨ ਪੈਂਦੇ ਸਹਿਕਾਰੀ ਅਤੇ ਪ੍ਰਾਈਵੇਟ ਡੀਪੂਆਂ ਵਿੱਚ ਖਾਦ ਦੀ ਘਾਟ ਦੇ ਚਲਦਿਆਂ ਕਿਸਾਨਾਂ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਦੋਭਾਲੀ ਨੇ ਦੱਸਿਆ ਕਿ ਸਹਿਕਾਰੀ ਡੀਪੂਆਂ ਵਿੱਚ ਡੀਏਪੀ ਅਤੇ ਯੂਰੀਆ ਖਾਦ ਨਾ ਮਾਤਰ ਹੀ ਹੈ ਜਦਕਿ ਪ੍ਰਾਈਵੇਟ ਡੀਪੂਆਂ ਨੂੰ ਹੋਲਸੇਲਰਾਂ ਵੱਲੋਂ ਸਪਲਾਈ ਨਹੀਂ ਦਿੱਤੀ ਜਾ ਰਹੀ ਅਤੇ ਇਸੇ ਖਾਦ ਦੀ ਕਿੱਲਤ ਦੇ ਚਲਦਿਆਂ ਕਿਸਾਨ ਕਾਫੀ ਪਰੇਸ਼ਾਨੀ ਵਿੱਚੋਂ ਗੁਜਰ ਰਹੇ ਹਨ ਕਿਉਂਕਿ ਕਣਕ ਦੀ ਫਸਲ ਲਈ ਖਾਦ ਦੀ ਸਖਤ ਜਰੂਰਤ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਯੂਰੀਆ ਅਤੇ ਡੀਏਪੀ ਖਾਦ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ।


