Join
Thursday, December 11, 2025
Thursday, December 11, 2025

ਜਿਲ੍ਹਾਂ ਪ੍ਰੀਸ਼ਦ ਤੇ  ਪੰਚਾਇਤ ਸੰਮਤੀ ਚੋਣਾਂ ਸਬੰਧੀ ਬਲਾਚੌਰ ‘ਚ’ ਭਖਿਆ ਮਾਹੌਲ

 ਬਲਾਚੌਰ 2 ਦਸੰਬਰ (ਜਤਿੰਦਰ ਸਿੰਘ ਕਲੇਰ )- ਪੰਜਾਬ ਸਰਕਾਰ ਨੇ 14 ਦਸੰਬਰ  ਨੂੰ  ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਕਰਵਾਉਣ ਦਾ ਐਲਾਨ  ਕੀਤਾ ਹੈ | ਜਿਸ ਨੂੰ  ਲੈ ਕੇ ਸੋਮਵਾਰ ਨੂੰ  ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਗਈਆਂ ਹਨ | ਪਰ ਹਾਲਤ ਇਹ ਹਨ ਕਿ ਵੱਖ ਵੱਖ ਰਾਜਸੀ ਪਾਰਟੀਆਂ ਨੂੰ  ਇਹ ਚੋਣਾਂ ਲੜਨ ਲਈ ਯੋਗ ਉਮੀਦਵਾਰ ਨਹੀ ਲੱਭ ਰਹੇ | ਹਾਲਾਂਕਿ ਸਾਰੀਆ ਸਿਆਸੀ ਧਿਰਾ ਵਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਉਮੀਦਵਾਰਾਂ ਦੀਆਂ ਸੂਚੀਆ ਤਿਆਰ ਕਰ ਲਈਆ ਹਨ ਪਰ ਅਜੇ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀ ਕੀਤੀ | ਦਰਅਸਲ ਜਿਲ੍ਹਾਂ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਚੇਅਰਮੈਨਾ ਕੋਲ ਹੀ ਕੁਝ ਪਾਵਰਾ ਹੁੰਦੀਆ ਹਨ ਜਦੋ ਕਿ ਬਾਕੀ ਚੁਣੇ ਗਏ ਨੁਮਾਇੰਦਿਆਂ ਕੋਲ ਕੋਈ ਬਹੁਤੀ ਤਾਕਤ  ਨਹੀ ਹੁੰਦੀ | ਜਿਸ ਕਾਰਨ ਵੱਖ ਵੱਖ ਸਿਆਸੀ  ਪਾਰਟੀਆ ਦੇ ਆਗੂ ਤੇ ਵਰਕਰ ਜਿਲ੍ਹਾਂ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲੜਨ ਤੋਂ ਟਾਲਾ ਵੱਟ ਰਹੇ ਹਨ | ਜੇਕਰ ਪਿਛਲੇ ਸਮੇਂ ਤੇ ਝਾਤ ਮਾਰੀ ਜਾਵੇ ਤਾ ਸੂਬੇ ਅੰਦਰ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਉਸਦੇ ਹੀ ਚੇਅਰਮੈਨ ਅਤੇ  ਵਾਈਸ ਚੇਅਰਮੈਨ ਬਣਦੇ ਆਏ ਹਨ | ਇਨ੍ਹਾਂ ਚੋਣਾਂ ਨੂੰ  ਲੈ ਕੇ ਉਝ ਜਿਲ੍ਹੇਂ ਅੰਦਰ ਸਿਆਸੀ ਮਾਹੌਲ ਭਖਦਾ ਜਾ ਰਿਹਾ ਹੈ |

 ਵੱਖ ਵੱਖ ਸਿਆਸੀ ਪਾਰਟੀਆ ਵਲੋਂ ਮੀਟਿੰਗਾਂ ਕਰਕੇ ਚੋਣਾਂ ਲੜਨ ਦੀ ਰਣਨੀਤੀ  ਬਣਾਈ ਜਾ ਰਹੀ ਹੈ | ਇਸ ਵਾਰ ਜਿਲ੍ਹਾਂ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੀ ਆਪਣੇ ਪੱਧਰ ਤੇ ਹਿੱਸਾ ਲੈ ਕੇ ਰਹੀ ਹੈ | ਜਦੋਂ ਕਿ ਇਸ ਤੋਂ ਪਹਿਲਾਂ ਉਹ ਅਕਾਲੀ ਦਲ ਨਾਲ ਗਠਜੋੜ ਹੋਣ ਕਾਰਨ ਉਸ ਨਾਲ ਮਿਲ ਕੇ ਚੋਣਾਂ ਲੜਦੀ ਆਈ ਹੈ | ਇਸ ਵਾਰ ਆਮ ਆਦਮੀ ਪਾਰਟੀ  , ਸ਼੍ਰੋਮਣੀ ਅਕਾਲੀ ਦਲ  ਕਾਂਗਰਸ ਤੇ ਭਾਜਪਾ, ਬਸਪਾ ਦੇ ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਵੇਗਾ |

Related Articles

LEAVE A REPLY

Please enter your comment!
Please enter your name here

Latest Articles