ਨਵਾਸ਼ਹਿਰ /ਕਾਠਗੜ੍ਹ 10 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪਿਛਲੇ ਦਿਨੀਂ ਨਵਾਂਸ਼ਹਿਰ ਦੇ ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਦੇ ਚਾਚਾ ਦੇ ਪੁੱਤਰ ਰਾਜਵੀਰ ਸਿੰਘ ਕਲੇਰ ਉਰਫ ਰਾਜੂ (46) ਪੁੱਤਰ ਹਰਸੂਰਤ ਸਿੰਘ ਕਲੇਰ ਵਾਸੀ ਕਮਾਲਪੁਰ ਦੀ ਬੇਵਕਤੀ ਮੌਤ ਹੋ ਗਈ ਸੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ | ਅੱਜ ਉਨ੍ਹਾਂ ਦੇ ਗ੍ਰਹਿ ਕਮਾਲਪੁਰ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਇਸ ਮੌਕੇ ਰਾਜਵੀਰ ਕਲੇਰ ਨੂੰ ਅਲੱਗ ਅਲੱਗ ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਨੇ ਸਰਧਾਂਜਲੀਆਂ ਭੇਂਟ ਕੀਤੀਆਂ | ਇਸ ਮੌਕੇ ਰਸਭਿੰਨਾ ਕੀਰਤਨ ਭਾਈ ਹਰਪ੍ਰੀਤ ਸਿੰਘ ਨਵਾਂਸ਼ਹਿਰ ਵਾਲਿਆਂ ਦੇ ਕੀਰਤਨੀ ਜੱਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ
ਜੱਥੇਦਾਰ ਸੁਰਜੀਤ ਸਿੰਘ ਦੋਭਾਲੀ,ਸਰਪੰਚ ਜਸਵੀਰ ਸਿੰਘ ਘੁੰਮਣ, ਪ੍ਰਧਾਨ ਸ਼ਾਮਾ ਮਿਹਰ ਜਰਨੈਲ ਸਿੰਘ ਕਲੇਰ, ਸੁਰਿੰਦਰ ਸਿੰਘ ਕਲੇਰ, ਦਲਵਿੰਦਰ ਸਿੰਘ ਕਲੇਰ, ਸੁੱਖਮਨ ਜੋਤ ਸਿੰਘ ਕਲੇਰ, ਜਤਿੰਦਰ ਪਾਲ ਸਿੰਘ ਕਲੇਰ, ਰਵੇਲ ਸਿੰਘ, ਅਮਰੀਕ ਸਿੰਘ ਮੱਲ੍ਹੀ, ਗੁਰਵਿੰਦਰ ਸਿੰਘ ਮੱਲ੍ਹੀ, ਗੁਰਮੁੱਖ ਸਿੰਘ ਮੱਲ੍ਹੀ, ਸਰਤਾਜ ਸਿੰਘ ਦਿਉਲ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਪਨੇਸਰ, ਸੁਖਪਾਲ ਸਿੰਘ, ਸੁੱਖਵਿੰਦਰ ਸਿੰਘ ਬਾਜਵਾ,ਸੁਖਪ੍ਰੀਤ ਸਿੰਘ ਮੱਲ੍ਹੀ, ਜੱਥੇਦਾਰ ਮੇਜਰ ਸਿੰਘ ਅਜ਼ਾਦ, ਮੇਜਰ ਸਿੰਘ,ਨਰੰਜਣ ਸਿੰਘ ਮੱਲ੍ਹੀ, ਹਰਦੀਪ ਸਿੰਘ ਮੱਲ੍ਹੀ,ਗੁਰਨਾਮ ਮੰਡੇਰ, ਸਮੇਤ ਰਿਸ਼ਤੇਦਾਰ, ਸੱਜਣ ਮਿੱਤਰ ਇਲਾਕੇ ਭਰ ਤੋਂ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਗੂਰੂ ਦੇ ਅਟੁੱਟ ਲੰਗਰ ਵਰਤਾਏ ਅਕਾਲ ਗਏ।


