Join
Thursday, December 11, 2025
Thursday, December 11, 2025

ਬਲਾਚੌਰ ਨੂੰ ਟੁੱਟਣ ਨਹੀਂ ਦਿਆਂਗੇ-ਅਜੇ ਮੰਗੂਪੁਰ ਜ਼ਿਲ੍ਹਾ ਪਧਾਨ ਕਾਂਗਰਸ

ਬਲਾਚੌਰ 10 ਨਵੰਬਰ (ਜਤਿੰਦਰ ਸਿੰਘ ਕਲੇਰ ) ਹਲਕਾ ਬਲਾਚੌਰ ਦੇ ਹਿਤਾਂ ਲਈ ਹਰ ਥਾਂ ਅਗਾਂਹ ਹੋ ਕੇ ਅਵਾਜ਼ ਬੁਲੰਦ ਕਰਾਂਗਾ, ਇਹੋ ਕਹਿਣਾਂ ਹੈ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰਧਾਂਨ ਅਜੇ ਮੰਗੂਪੁਰ ਦਾ। ਬੀਤੇ ਕੁੱਝ ਸਮੇਂ ਤੋਂ ਅਖਬਾਰਾਂ ਅਤੇ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਖਬਰਾਂ ਤੇ ਚਰਚਾ ਦਾ ਵਿਸ਼ਾ ਬਣੇ ਪੰਜਾਬ ਸਰਕਾਰ ਵੱਲੋਂ ਐਲਾਨੇ ਜਾਣ ਵਾਲੇ ਸ਼੍ਰੀ ਆਨੰਦਪੁਰ ਸਾਹਿਬ ਦਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਵੱਲੋਂ ਸਮਰਥਨ ਦਿੱਤਾ ਗਿਆ ਪਰੰਤੂ ਉਨ੍ਹਾਂ ਹਲਕਾ ਬਲਾਚੌਰ ਦੇ ਪਿਡਾਂ ਨੂੰ ਨਵੇ ਬਣੇ ਜਿਲ੍ਹੇ ਵਿੱਚ ਸ਼ਾਮਲ ਕਰਨ ਦਾ ਵਿਰੋਧ ਕੀਤਾ ਹੈ। ਇਸ ਸੰਬੰਧ ਵਿੱਚ ਉਨਾਂ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਫ਼ਤਰ ਬਲਾਚੌਰ ਵਿਖੇ ਪੋਸਟਰ ਲਾਂਚ ਕੀਤਾ ਜਿਸ ਰਾਹੀਂ ਉਨ੍ਹਾਂ ਬਲਾਚੌਰ ਦਿਆਂ ਪਿੰਡਾਂ ਨੂੰ ਧੱਕੇਸ਼ਾਹੀ ਨਾਲ ਨਵੇਂ ਬਣ ਰਹੇ ਜ਼ਿਲ੍ਹੇ ਵਿੱਚ ਸ਼ਾਮਲ ਹੋਣ ਦਾ ਵਿਰੋਧ ਕੀਤਾ ਹੈ। ਅਜੇ ਮੰਗੂਪੁਰ ਨੇ ਕਿਹਾ ਕਿ ਹਲਕਾ ਬਲਾਚੌਰ ਦੋਆਬੇ ਦਾ ਹਿੱਸਾ ਹੈ ਅਤੇ ਆਪ ਸਰਕਾਰ ਧੱਕੇ ਨਾਲ ਬਲਾਚੌਰ ਦੇ ਪਿੰਡਾਂ ਨੂੰ ਪੁਆਂਦ ਵਿੱਚ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੁਆਬੇ ਦੀ ਬੋਲੀ, ਸੱਭਿਅਤਾ ਪੁਆਂਦ ਨਾਲੋ ਵੱਖਰੀ ਹੈ ਅਤੇ ਆਪ ਸਰਕਾਰ ਜਬਰਦਸਤੀ ਸਾਡੀ ਪਛਾਣ ਨੂੰ ਤਬਦੀਲ ਕਰਨ ਤੇ ਤੁਲੀ ਹੋਈ ਹੈ। ਬਲਾਚੌਰ ਦੇ ਜਿਨ੍ਹਾਂ ਪਿੰਡਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਜ਼ਿਲ੍ਹੇ ਵਿੱਚ ਜੋੜਨ ਦੀ ਚਰਚਾ ਚੱਲ ਰਹੀ ਹੈ ਉਨ੍ਹਾਂ ਤੋਂ ਨਵੇਂ ਜਿਲ੍ਹੇ ਤੱਕ ਜਾਣ ਦਾ ਰਸਤਾ ਬਹੁਤ ਖਰਾਬ ਹੈ, ਏਕਾਂਤ ਹੈ ਅਤੇ ਜੰਗਲ ਦਾ ਵਧੇਰੇ ਪੈਂਡਾ ਇਸ ਰਸਤੇ ਵਿੱਚ ਪੈਣ ਕਾਰਨ ਇਹ ਰਾਹ ਆਮ ਲੋਕਾਂ ਲਈ ਕੋਈ ਬਹੁਤਾ ਹਨੇਰੇ-ਸਵੇਰੇ ਦੇ ਵਕਤ ਸੁਰਖਿੱਅਤ ਨਹੀ ਹੈ। ਅਜੇ ਮੰਗੂਪੁਰ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਲੋਕਾਂ ਦੇ ਹਿਤਾਂ ਲਈ ਖੜਦੇ ਆਏ ਹਨ ਅਤੇ ਇਸ ਵਿਸ਼ੇ ਤੇ ਵੀ ਲੋਕਾਂ ਖਾਤਰ ਉਨ੍ਹਾਂ ਨੂੰ ਜੋ ਵੀ ਕਰਨਾ ਪਿਆ ਚਾਹੇ ਉਹ ਸੰਘਰਸ਼ ਦੀ ਰਾਹ ਹੋਵੇ, ਧਰਨੇ ਪ੍ਰਦਰਸ਼ਨ ਹੋਣ ਸਭ ਕੁੱਝ ਕਰਨ ਲਈ ਤਿਆਰ ਬਰ ਤਿਆਰ ਰਹਿਣਗੇ ਅਤੇ ਬਲਾਚੌਰ ਵਾਸੀਆਂ ਨਾਲ ਧੱਕਾ ਨਹੀ ਹੋਣ ਦੇਣਗੇ। ਇਸ ਮੋਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ ਡੀ.ਸੀ.ਸੀ., ਜਿੰਦਰ ਕੁਮਾਰ ਪ੍ਰਧਾਨ ਐਸ.ਸੀ.ਦੱਲ ਬਲਾਚੌਰ, ਮਲਕੀਤ ਸਿੰਘ ਧੋਲ ਜਨਰਲ ਸਕੱਤਰ ਬਲਾਕ ਕਮੇਟੀ ਬਲਾਚੌਰ, ਹਰਪ੍ਰੀਤ ਕੁਮਾਰ ਹੈਰੀ ਯੂਥ ਪ੍ਰਧਾਨ ਸ਼ਹਿਰੀ, ਦੀਪਕ ਕੁਮਾਰ ਬੈਂਸ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles