ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਕਾਠਗੜ੍ਹ ਦੇ ਨੇੜੇ ਪਿੰਡ ਜੰਡੀ ਦੇ ਜੰਮਪਾਲ ਤੇ ਸਬ ਇੰਸਪੈਕਟਰ ਬਲਵੀਰ ਬਾਂਠ ਜੰਡੀ ਦੇ ਪੁੱਤਰ ਅਰਸ਼ਦੀਪ ਬਾਂਠ ਨੇ ਨੰਦਨੀ ਨਗਰ ਅਯੁੱਧਿਆ ਯੂਪੀ ਵਿੱਚ ਕਰਵਾਏ ਗਏ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਵਿਚ 97 ਕਿਲੋ ਭਾਰ ਵਰਗ ਵਿੱਚ ਹੋਏ ਮੁਕਾਬਲੇ ‘ਚ ਚਾਂਦੀ ਦੇ 2 ਤਗਮੇ ਜਿੱਤੇ | ਅਰਸ਼ਦੀਪ ਜੰਡੀ ਨੇ ਤਗਮੇ ਜਿੱਤ ਕੇ ਇਲਾਕੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ | ਉਨ੍ਹਾਂ ਦੀ ਜਿੱਤ ਦਾ ਪਤਾ ਲੱਗਣ ਤੇ ਸਾਕ ਸਬੰਧੀਆ ਅਤੇ ਸੱਜਣ ਮਿੱਤਰਾਂ ਦੇ ਵਲੋਂ ਪਰਿਵਾਰ ਨੂੰ ਵਧਾਈਆ ਦਿੱਤੀਆ ਤੇ ਅਰਸ਼ਦੀਪ ਬਾਂਠ ਜੰਡੀ ਦੇ ਹੋਰ ਉੱਜਵਲ ਭਵਿੱਖ ਦੇ ਲਈ ਸ਼ੁਭਕਾਨਾਵਾਂ ਦਿੱਤੀਆ |


