ਬਲਾਚੌਰ, 07 ਅਕਤੂਬਰ – (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਦਾ ਪ੍ਰਾਚੀਨ ਵਿਸ਼ਵ ਪ੍ਰਸਿੱਧ ਸ੍ਰੀ ਬਾਬਾ ਬਲਰਾਜ ਮੰਦਰ ਦੀ ਮੰਦਿਰ ਪ੍ਰਬੰਧਕ ਕਮੇਟੀ ਦੀ ਹਰ ਸਾਲ ਚੋਣ ਹੁੰਦੀ ਹੈ, ਜਿਸ ਵਿੱਚ ਐਤਵਾਰ ਨੂੰ ਹੋਏ ਵਿਸ਼ੇਸ਼ ਇਜਲਾਸ ਵਿੱਚ ਵਿਸ਼ੂ ਰਾਣਾ ਸਰਬਸੰਮਤੀ ਦੇ ਨਾਲ ਸ੍ਰੀ ਬਾਬਾ ਬਲਰਾਜ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਦੀ ਕਮੇਟੀ ਜਿਸ ਦੇ ਪ੍ਰਧਾਨ ਲਲਿਤ ਰਾਣਾ ਸੀ ਅਤੇ ਮੀਤ ਪ੍ਰਧਾਨ ਵਿਸ਼ੂ ਰਾਣਾ ਸੀ, ਉਹਨਾਂ ਵੱਲੋਂ ਪਿਛਲੇ ਸਾਲ ਦਾ ਹਿਸਾਬ ਕਿਤਾਬ ਦਿੱਤਾ ਗਿਆ। ਉਸ ਤੋਂ ਬਾਅਦ ਸ਼੍ਰੀ ਬਾਬਾ ਬਲਰਾਜ ਜੀ ਦੀ ਹਜ਼ੂਰੀ ਵਿਚ ਅਤੇ ਮੋਹਤਵਰ ਬਜ਼ੁਰਗਾਂ ਦੀ ਹਾਜ਼ਰੀ ਵਿੱਚ ਪਿਛਲੇ ਸਾਲ ਮੀਤ ਪ੍ਰਧਾਨ ਵਿਸ਼ੂ ਰਾਣਾ ਨੂੰ ਇਸ ਵਾਰ ਸਰਬਸੰਮਤੀ ਨਾਲ ਸ਼੍ਰੀ ਬਾਬਾ ਬਲਰਾਜ ਮੰਦਿਰ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ।ਵਿਸ਼ੂ ਰਾਣਾ ਮੰਦਰ ਦੀ ਉਸਾਰੀ (ਨਵੀਨੀਕਰਨ) ਤੋਂ ਲੈ ਕੇ ਹੁਣ ਤੱਕ ਸਰਗਰਮ ਸੇਵਾਦਾਰ ਵੱਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਦੁਬਾਰਾ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਵਿਸ਼ੂ ਰਾਣਾ 2023 ਵਿੱਚ ਵੀ ਸ਼੍ਰੀ ਬਾਬਾ ਬਲਰਾਜ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।ਇਸ ਮੌਕੇ ਵਿਸ਼ੂ ਰਾਣਾ ਨੇ ਵਿਸ਼ਵਾਸ ਦਿਲਾਇਆ ਕਿ ਉਹ ਤਨ ਮਨ ਧਨ ਦੇ ਨਾਲ ਸ਼੍ਰੀ ਬਾਬਾ ਬਲਰਾਜ ਮੰਦਰ ਦੀ ਸੇਵਾ ਕਰਦੇ ਰਹਿਣਗੇ ਅਤੇ ਜੋ ਉਹਨਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਉਨਾਂ ਨੇ ਸ੍ਰੀ ਬਾਬਾ ਬਲਰਾਜ ਜੀ ਦੇ ਓਟ ਆਸਰੇ ਵਿੱਚ ਸ਼੍ਰੀ ਬਾਬਾ ਬਲਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਚੇਅਰਮੈਨ ਜਗਦੀਸ਼ ਸਿੰਘ ਰਾਣਾ, ਵਾਈਸ ਚੇਅਰਮੈਨ ਪਦਮ ਸਿੰਘ ਰਾਣਾ, ਵਾਈਸ ਪ੍ਰਧਾਨ ਮਨੀਸ਼ ਕੌਸ਼ਲ, ਸੈਕਟਰੀ ਐਡਵੋਕੇਟ ਅਮਨ ਕੌਸ਼ਲ, ਜੁਆਇੰਟ ਸੈਕਟਰੀ ਵਿਵੇਕ ਕੌਸ਼ਲ, ਕੈਸੀਅਰ ਪੰਕਜ ਭਨੋਟ, ਜੋਇੰਟ ਕੈਸ਼ੀਅਰ ਗੌਰਵ ਕੌਸਲ,ਆਡੀਟਰ ਸੁਭਾਸ਼ ਕੌਸ਼ਲ, ਜੋਇੰਟ ਆਡੀਟਰ ਜੰਗ ਪਰਮਿੰਦਰ ਨੂੰ ਪ੍ਰਬੰਧਕ ਕਮੇਟੀ ਦੇ ਅਹੁਦੇ ਸੌਂਪੇ ਗਏ ਹਨ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਰਾਣਾ ਰਣਦੀਪ ਕੌਸਲ,ਐਡਵੋਕੇਟ ਪੁਸ਼ਪ ਰਾਣਾ,ਲਲਿਤ ਰਾਣਾ,
ਸੋਨੀ ਰਾਣਾ, ਮਾਸਟਰ ਕ੍ਰਿਸ਼ਨ ਸਿੰਘ, ਲਲਿਤ ਰਾਣਾ,ਸੁਭਾਸ਼ ਰਾਣਾ, ਪ੍ਰਭਾਤ ਸਿੰਘ, ਕੌਂਸਲਰ ਅਜੇ ਕੁਮਾਰ, ਸੰਨੀ ਰਾਣਾ, ਪ੍ਰਲਾਦ ਸਿੰਘ, ਪੰਡਿਤ ਆਦਿਤਿਆ ਪ੍ਰਕਾਸ਼, ਪੰਕਜ ਰਾਣਾ, ਰਵਿੰਦਰ ਸਿੰਘ, ਰਵੀ ਰਾਣਾ, ਦਵਿੰਦਰ ਕੁਮਾਰ, ਬਿੰਦਰ ਰਾਣਾ, ਰਾਕੇਸ਼ ਰਾਣਾ, ਦੀਪੂ ਰਾਣਾ,ਐਡਵੋਕੇਟ ਅਮਰਦੀਪ ਕੌਸ਼ਲ,ਸ਼ਮਸ਼ੇਰ ਰਾਣਾ ਆਦਿ ਹਾਜ਼ਰ ਸਨ।


