ਮਹਾਨ ਸ਼ਹੀਦਾਂ ਦੇ ਜੀਵਨ ਫ਼ਲਸਫ਼ੇ ਤੋਂ ਜੀਵਨ ਜਾਚ ਸਿੱਖਣ ਦੀ ਲੋੜ -ਡਾ. ਗੁਰਪ੍ਰੀਤ ਸਿੰਘ
ਭਾਈ ਮਨਧੀਰ ਸਿੰਘ, ਭਾਈ ਸਤਨਾਮ ਸਿੰਘ ਤੇ ਪ੍ਰਧਾਨ ਮਾ. ਬਖ਼ਸ਼ੀਸ਼ ਸਿੰਘ ਨੇ ਵੀ ਕੀਤਾ ਸੰਬੋਧਨ
ਨਵਾਂਸ਼ਹਿਰ /ਕਾਠਗੜ੍ਹ , 16 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )-
ਬੱਬਰ ਅਕਾਲੀ ਲਹਿਰ ਦੇ ਸਿਰਮੌਰ ਸ਼ਹੀਦ ਬੱਬਰ ਰਤਨ ਸਿੰਘ ਰੱਕੜ ਦੇ 93ਵੇਂ ਸ਼ਹੀਦੀ ਦਿਹਾੜੇ ’ਤੇ ਬੱਬਰ ਅਕਾਲੀ ਰਤਨ ਸਿੰਘ ਰੱਕੜ ਯਾਦਗਾਰੀ ਟਰੱਸਟ ਵੱਲੋਂ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਸੁੱਧਾਮਾਜਰਾ ਵਿਖੇ ਮਨਾਇਆ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਪੰਥ ਪ੍ਰਸਿੱਧ ਢਾਡੀ ਭਾਈ ਗੁਰਸੇਵਕਜੀਤ ਸਿੰਘ ਕਲਾਨੌਰ ਵਾਲਿਆਂ ਨੇ ਬੱਬਰ ਰਤਨ ਸਿੰਘ ਰੱਕੜ ਦੇ ਸੰਬੰਧ ਵਿੱਚ ਵਾਰਾਂ ਤੇ ਸਬੰਧਿਤ ਇਤਿਹਾਸਕ ਪੱਖ ਦੇ ਪ੍ਰਸੰਗ ਪੇਸ਼ ਕੀਤਾ। ਮੁੱਖ ਬੁਲਾਰੇ ਡਾ. ਗੁਰਪ੍ਰੀਤ ਸਿੰਘ ਅਤੇ ਭਾਈ ਮਨਧੀਰ ਸਿੰਘ, ਟਰੱਸਟ ਦੇ ਪ੍ਰਧਾਨ ਮਾਸਟਰ ਬਖ਼ਸ਼ੀਸ਼ ਸਿੰਘ ਜਗਤਪੁਰ ਅਤੇ ਪੰਥ ਦੇ ਨਾਮਵਰ ਢਾਡੀ ਭਾਈ ਸਤਨਾਮ ਸਿੰਘ ਭਾਰਾਪੁਰ ਸਟੇਜ ਸੰਚਾਲਕ ਵੱਲੋਂ ਦੇਸ਼ ਦੀ ਆਜ਼ਾਦੀ ਵਿੱਚ ਬੱਬਰ ਲਹਿਰ ਖ਼ਾਸ ਕਰਕੇ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਜੀਵਨ ਅਤੇ ਫ਼ਲਸਫ਼ੇ ’ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਆਪਣੀ ਜਿੰਦ-ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬੱਬਰ ਅਕਾਲੀ ਲਹਿਰ ਦੇ ਉਦੇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਖ਼ੁਦ ਸ਼ਹਾਦਤ ਦਾ ਜਾਮ ਪੀ ਲਿਆ ਅਤੇ ਜਿਉਂਦੇ ਜੀਅ ਹਾਕਮਾਂ ਦੇ ਹੱਥ ਨਹੀਂ ਆਏ। ਉਨ੍ਹਾਂ ਕਿਹਾ ਕਿ ਅੱਜ ਵੀ ਲੋੜ ਹੈ ਪਾਤਸ਼ਾਹੀ ਦਾਅਵੇ ਦੀ ਤੇ ਇੱਕ ਆਜ਼ਾਦਾਨਾਂ ਪੱਥ ਪਰਨਾਈ ਹਸਤੀ ਦੀ ਜੋ ਲੋਕਾਂ ਨੂੰ ਅਸਲ ਵਿੱਚ ਆਜ਼ਾਦੀ ਦਾ ਅਹਿਸਾਸ ਕਰਾ ਸਕੇ। ਉਨ੍ਹਾਂ ਕਿਹਾ ਕਿ ਅੱਜ ਜੋ ਕੁੱਝ ਵਾਪਰ ਰਿਹਾ ਹੈ, ਉਸ ਕਾਰਨ ਬੁੱਧੀਜੀਵੀ ਚਿੰਤਕ ਅਤੇ ਆਮ ਸੰਗਤਾਂ ਪਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਆਪਸੀ ਮਤਭੇਦ ਭੁੱਲਾ ਕੇ ਇੱਕ ਝੰਡੇ ਥੱਲੇ ਇਕੱਤਰ ਹੋਣ ਦੀ। ਉਨ੍ਹਾਂ ਕਿਹਾ ਕਿ ਜੋ ਸੁਪਨੇ ਅਮਰ ਸ਼ਹੀਦ ਬੱਬਰ ਰਤਨ ਸਿੰਘ ਰੱਕੜ, ਅਮਰ ਸ਼ਹੀਦ ਕਰਮ ਸਿੰਘ ਦੌਲਤਪੁਰ ਸਮੂਹ ਬੱਬਰ ਗ਼ਦਰ ਲਹਿਰ ਤੇ ਹੋਰ ਲਹਿਰਾਂ ਦੇ ਸ਼ਹੀਦਾਂ ਨੇ ਲਏ ਸਨ, ਉਨ੍ਹਾਂ ਨੂੰ ਸਾਕਾਰ ਕਰਨ ਲਈ ਆਪਣਾ ਯੋਗਦਾਨ ਪਾਉਣ ਦੀ। ਉਨ੍ਹਾਂ ਬੱਬਰ ਅਕਾਲੀ ਲਹਿਰ ਦੇ ਸੰਬੰਧ ਵਿੱਚ ਕਈ ਪ੍ਰਸੰਗਾਂ ’ਤੇ ਰੌਸ਼ਨੀ ਪਾਈ ਅਤੇ ਬੱਬਰ ਸਾਹਿਬ ਦੀ ਯਾਦ ਵਿੱਚ ਢੁਕਵੀਂ ਯਾਦਗਾਰ ਬਣਾਉਣ ਲਈ ਸਾਂਝੇ ਉਪਰਾਲੇ ਕਰਨ ਲਈ ਆਖਿਆ। ਉਨ੍ਹਾਂ ਨਵੀਂ ਪੀੜੀ ਨੂੰ ਅਪੀਲ ਕੀਤੀ ਕਿ ਉਹ ਬੱਬਰ ਲਹਿਰ ਨਾਲ ਸੰਬਧਤ ਸਿੰਘ ਸ਼ਹੀਦਾਂ ਦੇ ਜੀਵਨ ਤੇ ਫ਼ਲਸਫ਼ੇ ਤੇ ਇਤਿਹਾਸ ਤੋਂ ਜਾਣੂ ਤੇ ਜਾਗਰਿਤ ਹੋਣ। ਇਸ ਮੌਕੇ ਉਨ੍ਹਾਂ ਪੰਥਕ ਪਾਟੋਧਾੜ ਅਤੇ ਸਿੱਖ ਸੰਸਥਾਵਾਂ ਦੀ ਨਿੱਜੀ ਹਿੱਤਾਂ ਲਈ ਹੋ ਰਹੀ ਦੁਰਵਰਤੋਂ ’ਤੇ ਚਿੰਤਾ ਦਾ ਇਜ਼ਹਾਰ ਕੀਤਾ। ਬੁਲਾਰਿਆਂ ਨੇ ਉਨ੍ਹਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜਿਹੜੇ ਗੁਰਸਿੱਖ ਨੌਜਵਾਨ ਲੜਕੇ-ਲੜਕੀਆਂ ਵਿੱਤੀ ਹਾਲਤ ਮਜ਼ਬੂਤ ਨਾ ਹੋਣ ਕਾਰਨ ਪੜਾਈ ਜਾਂ ਉਚੇਚੀ ਸਿੱਖਿਆ ਸਿਖਲਾਈ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਦੀ ਭਲਾਈ ਲਈ ਯਤਨ ਕੀਤੇ ਜਾਣ। ਇਸ ਮੌਕੇ ਉਨ੍ਹਾਂ ਦੇਸ਼-ਵਿਦੇਸ਼ ਵਿੱਚ ਰਹਿ ਰਹੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਮਾਗਮ ਹਿੱਤ ਵਿੱਤੀ ਸਹਿਯੋਗ ਤੇ ਸਾਥ ਟਰੱਸਟ ਨੂੰ ਦਿੱਤਾ। ਇਸ ਮੌਕੇ ਬੱਬਰ ਅਕਾਲੀ ਕਰਮ ਸਿੰਘ ਯਾਦਗਾਰੀ ਟਰੱਸਟ ਦੇ ਪ੍ਰਮੁੱਖ ਭਾਈ ਤਰਨਜੀਤ ਸਿੰਘ ਥਾਂਦੀ, ਬਾਬਾ ਕੁਲਦੀਪ ਸਿੰਘ, ਹਰਦੀਪ ਸਿੰਘ ਕਲਮ ਗਹੂੰਣ, ਭਾਈ ਦਲਜੀਤ ਸਿੰਘ ਮੌਲਾ, ਕਰਨਜੋਤ ਸਿੰਘ ਮੌਲਾ, ਮੱਖਣ ਸਿੰਘ ਸੁੱਧਾਮਾਜਰਾ, ਹਰਵਿੰਦਰ ਸਿੰਘ, ਬਜ਼ੁਰਗ ਆਗੂ ਭਾਈ ਜਰਨੈਲ ਸਿੰਘ ਖ਼ਾਲਸਾ, ਭਾਈ ਅਵਤਾਰ ਸਿੰਘ ਜਗਤਪੁਰ, ਭਾਈ ਕੁਲਵਿੰਦਰ ਸਿੰਘ ਸੁੱਧਾ ਮਾਜਰਾ, ਜਥੇਦਾਰ ਬਲਵੀਰ ਸਿੰਘ ਘਮੌਰ, ਗਿਆਨੀ ਸੋਹਣ ਸਿੰਘ ਸੇਵਕ, ਹਰਨੇਕ ਸਿੰਘ ਫੌਜੀ, ਤਲਵੀਰ ਸਿੰਘ ਫੌਜੀ, ਕਸ਼ਮੀਰ ਸਿੰਘ, ਗੁਰਮੁੱਖ ਸਿੰਘ, ਤਿਲਕ ਰਾਜ, ਰਾਵਲ ਸਿੰਘ ਬੂਲੇਵਾਲ, ਪੰਜਾਬ ਸਿੰਘ ਸੁੱਜੋਵਾਲ, ਕਰਨੈਲ ਸਿੰਘ ਲੋਹਟ, ਮੇਜਰ ਸਿੰਘ ਲੋਹਟ, ਮਾਸਟਰ ਅਮਰਜੀਤ ਸਿੰਘ ਪਿੰਡ ਗੰਗਾ ਸਿੰਘ ਦੀ ਪੰਡੋਰੀ, ਪਿੰਡ ਰੱਕੜਾਂ ਤੋਂ ਗਗਨਦੀਪ ਸਿੰਘ, ਮੋਹਨ ਸਿੰਘ ਰਾਏ, ਨਾਜ਼ਰ ਸਿੰਘ ਅਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।


