Join
Saturday, July 12, 2025
Saturday, July 12, 2025

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਐਸ.ਬੀ.ਐਸ. ਨਗਰ ਵੱਲੋਂ ਪਿੰਡ ਸਾਹਿਬਾ, ਬਲਾਕ ਸੜੋਆ ਵਿਖੇ ਇਕ ਵਿਸ਼ਾਲ ਸਮਾਜਿਕ ਭਲਾਈ ਕੈਂਪ ਆਯੋਜਿਤ

ਬਲਾਚੌਰ 5 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਐਸ.ਬੀ.ਐਸ. ਨਗਰ ਵੱਲੋਂ ਪਿੰਡ ਸਾਹਿਬਾ, ਬਲਾਕ ਸੜੋਆ ਵਿਖੇ ਇਕ ਵਿਸ਼ਾਲ ਸਮਾਜਿਕ ਭਲਾਈ ਕੈਂਪ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ  ਇਕ ਵਿਸ਼ਾਲ ਸਮਾਜਿਕ ਭਲਾਈ ਕੈਂਪ ਆਯੋਜਿਤ ਕੀਤਾ ਗਿਆ |ਇਸ ਕੈਂਪ ਦਾ ਉਦੇਸ਼ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਹਿਤੈਸ਼ੀ ਸਕੀਮਾਂ ਨੂੰ ਜ਼ਮੀਨ ‘ਤੇ ਲਾਗੂ ਕਰਨਾ ਅਤੇ ਆਮ ਜਨਤਾ ਤੱਕ ਉਸਦੇ ਲਾਭ ਪਹੁੰਚਾਉਣਾ ਸੀ | ਕੈਂਪ ਦੋਰਾਨ ਭਾਰੀ ਸੰਖਿਆ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਇਸ ਕੈਪ ਵਿੱਚ ਆਯੁਸ਼ਮਾਨ ਭਾਰਤ ਯੋਜਨਾ – ਕੈਂਪ ਦੌਰਾਨ 156 ਆਯੁਸ਼ਮਾਨ ਕਾਰਡ ਬਣਾਏ ਗਏ, ਜਿਸ ਰਾਹੀਂ ਲਾਭਪਾਤਰੀ ਹੁਣ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਣਗੇ |ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ – 76 ਕਿਸਾਨਾਂ ਨੇ ਆਪਣੀ  ਕੇਵਾਈ ਸੀ ਕਰਵਾਈ, ਜੋ ਉਨ੍ਹਾਂ ਨੂੰ ਰੁਪਏ 6 ਹਜ਼ਾਰ ਸਾਲਾਨਾ ਦੀ  ਰਾਸ਼ੀ ਲੈਣ ਯੋਗ ਬਣਾਉਂਦੀ ਹੈ | ਮਹਿਲਾਵਾਂ ਲਈ ਟੂਲ ਕਿੱਟ ਯੋਜਨਾ – 34 ਮਹਿਲਾਵਾਂ ਨੇ ਟੂਲ ਕਿੱਟ ਲਈ ਫਾਰਮ ਭਰਵਾਏ, ਜੋ ਉਨ੍ਹਾਂ ਦੇ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ | ਈ-ਸ਼੍ਰਮ ਕਾਰਡ – ਕਈ ਅਣਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਵੀ ਆਪਣੇ ਈ-ਸ਼੍ਰਮ ਕਾਰਡ ਬਣਵਾਏ, ਜਿਸ ਨਾਲ ਉਹ ਭਵਿੱਖ ਵਿੱਚ ਸਰਕਾਰੀ ਲਾਭਾਂ ਦੇ ਹੱਕਦਾਰ ਬਣਣਗੇ | ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾਵਾਂ ਕੇਵਲ ਦਸਤਾਵੇਜ਼ੀ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਵਿੱਚ ਅਸਲੀ ਬਦਲਾਵ ਲਿਆ ਰਹੀਆਂ ਹਨ |

ਜ਼ਿਲ੍ਹਾ ਪ੍ਰਧਾਨ ਸ੍ਰੀ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ “ਮੋਦੀ ਸਰਕਾਰ ਦੀ ਨੀਤੀ ਸਾਫ਼ ਹੈ – ਸਰਵਜਨ ਹਿਤਾਏ, ਸਰਵਜਨ ਸੁਖਾਏ | ਭਾਜਪਾ ਦੇ ਵਰਕਰ ਪਿੰਡ ਪਿੰਡ ਜਾ ਕੇ ਇਹ ਯੋਜਨਾਵਾਂ ਲੋਕਾਂ ਤੱਕ ਪਹੁੰਚਾ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸਿਰਫ਼ ਵਾਅਦੇ ਕੀਤੇ, ਉਨ੍ਹਾਂ ਨੂੰ ਲਾਗੂ ਕਰਨ ਦੀ ਕਦੇ ਮੰਨਸ਼ਾ ਨਹੀਂ ਸੀ  | ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਹਮੇਸ਼ਾ ਜਨ-ਸੇਵਾ ਨੂੰ ਆਪਣਾ ਧਰਮ ਮੰਨਦੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕੈਂਪ ਹਰ ਬਲਾਕ ਅਤੇ ਪਿੰਡ ਪੱਧਰ ‘ਤੇ ਲਗਾਏ ਜਾਣਗੇ | ਇਸ ਮੌਕੇ ਸ੍ਰੀ ਦਿਨੇਸ਼ ਭਾਰਦਵਾਜ ਐਡਵੋਕੇਟ ਜਿਲਾ ਜਨਰਲ ਸਕੱਤਰ, ਅਜੈ ਕਟਾਰੀਆ ਖੁਰਦਾਂ, ਪੰਕਜ ਕੁਮਾਰ ਪ੍ਰਧਾਨ ਯੁਵਾ ਮੋਰਚਾ, ਸੀਨੀਅਰ ਭਾਜਪਾ ਆਗੂ ਪੰਡਿਤ ਬਲਰਾਮ ਕਿ੍ਸ਼ਨ, ਪੰਕਜ ਕੁਮਾਰ ਰਾਣਾ ਮੰਡਲ ਪ੍ਰਧਾਨ ਭਾਜਪਾ, ਪਵਨਜੀਤ ਰਿਟਾਇਰ ਕਾਨੂੰਗੋ, ਚਮਨ ਲਾਲ ਸਰਪੰਚ, ਹਰਕੇਸ਼ ਸਿੰਘ, ਰਾਣਾ ਸੋਹਣ ਸਿੰਘ, ਪ੍ਰਦੀਪ ਸਿੰਘ, ਮਨਜੀਤ ਸਿੰਘ, ਧਰਮਪਾਲ, ਦਵਿੰਦਰ ਕੁਮਾਰ ਸ਼ਰਮਾ, ਜਗਮੋਹਨ ਰਾਣਾ, ਨਵੀਨ ਕੁਮਾਰ, ਅਮਨ ਭਾਰਦਵਾਜ, ਮਨੋਹਰ ਲਾਲ, ਮਾਸਟਰ ਚੰਨਨ ਰਾਮ, ਲਾਲਾ ਰਾਮ ਮੂਰਤੀ, ਦੀਪਕ ਭਾਰਦਵਾਜ, ਦੀਪੂ ਪੰਚ, ਪਾਲ ਸਿੰਘ ਰਾਣਾ, ਪੁਸ਼ਪਿੰਦਰ ਕੁਮਾਰ ਕੈਨ, ਸੋਹਣ ਸਿੰਘ, ਵਿਕਾਸ ਚੰਦਰ ਅਤੇ ਸੈਂਕੜੇ ਦੀ ਗਿਣਤੀ ਵਿੱਚ ਪਿੰਡ ਵਸਨੀਕ ਮੌਜੂਦ ਰਹੇ ਵੀ ਮੁੱਖ ਤੌਰ ‘ਤੇ ਹਾਜ਼ਰ ਰਹੇ |

Related Articles

LEAVE A REPLY

Please enter your comment!
Please enter your name here

Latest Articles