

ਨਵਾਂਸ਼ਹਿਰ /ਕਾਠਗੜ੍ਹ 5 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੀ ਸਿੱਧ ਸ਼ਿਰੋਮਣੀ ਬਾਬਾ ਮਸਤ ਨਾਥ ਜੀ ਦੀ ਅਪਾਰ ਕ੍ਰਿਪਾ ਨਾਲ ਬਾਬਾ ਰਵਿੰਦਰ ਨਾਥ ਜੀ ਦੀ ਸਲਾਨਾਂ ਬਰਸੀ ਤੇ ਪਿੰਡ ਮਾਲੇਵਾਲ ਕੋਹਲੀ ਵਿਖੇ ਸਲਾਨਾਂ ਭੰਡਾਰਾ ਕਰਵਾਇਆ | ਇਸ ਮੌਕੇ ਸੁਆਮੀ ਦਿਆਲ ਦਾ ਡੇਰਾ ਬੌੜੀ ਸਾਹਿਬ, ਮਹੰਤ ਪੀਰ ਬਾਲਕ ਨਾਥ ਜੀ ਮਹਾਰਾਜ ਗੱਦੀ ਨਸ਼ੀਨ ਬਾਬਾ ਮਸਤ ਨਾਥ ਮੱਠ ਅਸਥਾਨ (ਰੋਹਤਕ) , ਮਹੰਤ ਯੋਗੀ ਬਾਬਾ ਰਾਮ ਨਾਥ ਜੀ , ਯੋਗੀ ਬਾਬਾ ਕੈਲਾਸ਼ ਨਾਥ ਜੀ, ਜੋਗੀ ਬਲਵੀਰ ਨਾਥ, ਜੋਗੀ ਛੋਟੂ ਨਾਥ, ਜੋਗੀ ਬਾਲਕ ਨਾਥ, ਜੋਗੀ ਵਿਨੋਦ ਨਾਥ, ਜੋਗੀ ਸੁਖਦੇਵ ਨਾਥ ਸਮੇਤ ਸੰਤ ਮਹਪੁਰਸ਼ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ | ਸਭ ਤੋੰ ਪਹਿਲਾ ਹਵਨ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਜੀਤ ਕੌਹਲੀ ਨੇ ਦੱਸਿਆ ਕਿ ਇਹ ਵਿਸ਼ਾਲ ਭੰਡਾਰਾਂ ਪਿੰਡ ਮਾਲੇਵਾਲ ਕੋਹਲੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਕਰਵਾਇਆ ਗਿਆ । ਇਸ ਮੌਕੇ ਸੰਦੀਪ ਉਧਨੋਵਾਲੀਆ , ਨੀਕਾ ਭਾਣੇਵਾਲ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ |ਇਸ ਮੌਕੇ ਦੇਸ਼ ਵਿਦੇਸ਼ ਅਤੇ ਇਲਾਕੇ ਭਰ ਦੀਆਂ ਸੰਗਤਾਂ ਨੇ ਡੇਰੇ ਤੇ ਪਹੁੰਚ ਕੇ ਨਸਮਤਕ ਹੋਇਆ ਅਤੇ ਮਹਾਪੁਰਸ਼ਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਇਸ ਮੌਕੇ ਤੇ ਸੰਗਤਾਂ ਦੇ ਲਈ ਗੁਰੂ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ।